JALANDHAR WEATHER

ਰਾਮਾਂ ਮੰਡੀ ’ਚ ਚੋਰਾਂ ਦੇ ਹੌਂਸਲੇ ਬੁਲੰਦ, ਬੀਤੀ ਰਾਤ ਨੂੰ 5 ਦੁਕਾਨਾਂ ਦੇ ਟੁੱਟੇ ਤਾਲੇ

ਰਾਮਾਂ ਮੰਡੀ, 7 ਦਸੰਬਰ (ਅਮਰਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਵਿਚ ਚੌਰਾਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ, ਕਿ ਚੌਰਾਂ ਨੂੰ ਹੁਣ ਪੁਲਿਸ ਦਾ ਡਰ ਵੀ ਨਹੀਂ ਰਿਹਾ। ਰਾਮਾਂ ਮੰਡੀ ਦੇ ਮੇਨ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ’ਚ ਬੀਤੀ ਰਾਤ ਚੌਰਾਂ ਨੇ ਦਿੱਲੀ ਸਕੂਲ ਡਰੈਸ, ਅਮਨ ਗਾਰਮੈੈਂਟਸ, ਅਜੇ ਮੋਬਾਇਲ ਸਟੋਰ, ਚੂੜੀ ਸਟੋਰ ਆਦਿ ਦੁਕਾਨਾਂ ਦੇ ਤਾਲੇ ਤੋੜੇ ਕੇ ਦੁਕਾਨਾਂ ’ਚ ਪਿਆ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ’ਚੋਂ ਗਰਮ ਕੋਟੀਆਂ, ਜੈਕਟਾਂ, ਬੈਟਰਾ, ਮੋਬਾਇਲ ਫੋਨ ਆਦਿ ਕੀਮਤੀ ਸਾਮਾਨ ਅਤੇ ਗੱਲੇ ਵਿਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ