ਪੰਜਾਬ ਸਰਕਾਰ ਕਿਤੇ ਵਾਦਿਆਂ ਤੋਂ ਪਲਟ ਰਹੀ ਹੈ :ਕਿਸਾਨ ਆਗੂ
ਪਟਿਆਲਾ, 23 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਮੁੱਖ ਮੰਤਰੀ ਪੰਜਾਬ ਵਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਹਰਿਆਣੇ ਵਾਲੇ ਪਾਸਿਓਂ ਜੇ ਪੰਜਾਬ ਦੇ ਕਿਸਾਨਾਂ ਤੇ ਕੋਈ ਜ਼ਿਆਦਤੀ ਹੁੰਦੀ ਹੈ ਤਾਂ ਮਾਮਲੇ ਦਰਜ ਕੀਤੇ ਜਾਣਗੇ ਪਰੰਤੂ ਹੁਣ ਅਧਿਕਾਰੀਆਂ ਦੀ ਬੋਲੀ ਇਹ ਲੱਗ ਰਹੀ ਹੈ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਪਲਟ ਰਹੀ ਹੈ। ਜਿਸ ਕਾਰਨ ਅਸੀਂ ਆਪਣੇ ਘਰ ਦਿਆਂ ਨੂੰ ਇਹ ਸਨੇਹ ਭੇਜ ਦਿੱਤੇ ਹਨ ਕਿ ਇਹ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ। ਲੰਘੇ ਦਿਨੀਂ ਖਨੌਰੀ ਬਾਰਡਰ ਦੇ ਉੱਪਰ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਦਾ ਅੰਤਿਮ ਸਸਕਾਰ ਜਾਂ ਪੋਸਟਮਾਰਟਮ ਵੀ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਕੀਤਾ ਜਾਵੇਗਾ। ਇਹ ਗੱਲ ਮੌਜੂਦਾ ਸਮੇਂ ਚੱਲ ਰਹੀ ਪ੍ਰੈੱਸ ਮਿਲਣੀ ਦੌਰਾਨ ਕਿਸਾਨ ਆਗੂ ਡੱਲੇਵਾਲ ਤੇ ਪੰਧੇਰ ਵਲੋਂ ਕਹੀ ਜਾ ਰਹੀ ਹੈ।