JALANDHAR WEATHER

ਭਾਰਤ ਨੇ ਇਕ ਪਾਕਿਸਤਾਨੀ ਕੈਦੀ ਨੂੰ ਕੀਤਾ ਰਿਹਾਅ

ਅਟਾਰੀ, 23 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ ਨੇ ਇਕ ਪਾਕਿਸਤਾਨੀ ਨਾਗਰਿਕ ਕੈਦੀ ਨੂੰ ਰਿਹਾਅ ਕੀਤਾ ਹੈ। ਉਹ ਬਿਨਾਂ ਪਾਸਪੋਰਟ-ਵੀਜ਼ਾ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਸੀ। ਬਾਰਡਰ ਪਾਰ ਕਰਦਿਆਂ ਬੀ.ਐੱਸ.ਐੱਫ. ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ਵਲੋਂ 10 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ। ਇਹ ਜਾਣਕਾਰੀ ਪੀ.ਆਰ.ਓ. ਅਰੁਣ ਮਾਹਲ ਨੇ ‘ਅਜੀਤ’ ਨਾਲ ਸਾਂਝੀ ਕੀਤੀ। ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਤੋਂ ਬਾਅਦ ਬੀ.ਐੱਸ.ਐੱਫ. ਦੀ 144 ਬਟਾਲੀਅਨ ਵਲੋਂ ਕੈਦੀ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਗਿਆ। ਕੈਦੀ ਮੁਹੰਮਦ ਸੂਬਾ ਸਾਦਕ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਨੇ 10 ਸਾਲ ਦੀ ਸਜ਼ਾ ਜੇਲ੍ਹ ’ਚ ਕੱਟੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ