ਖਨੌਰੀ ਕਿਸਾਨ ਮੋਰਚੇ ’ਤੇ ਤਾਇਨਾਤ ਮਲੇਰਕੋਟਲਾ ਦੇ ਡੀ.ਐੱਸ.ਪੀ. ਦਿਲਪ੍ਰੀਤ ਸਿੰਘ ਗਿੱਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮਲੇਰਕੋਟਲਾ, 23 ਫਰਵਰੀ (ਪਰਮਜੀਤ ਸਿੰਘ ਕੁਠਾਲਾ,ਮੁਹੰਮਦ ਹਨੀਫ਼ ਥਿੰਦ)- ਕਿਸਾਨ ਮੋਰਚੇ ਦੌਰਾਨ ਖਨੌਰੀ ਬਾਰਡਰ ’ਤੇ ਤਾਇਨਾਤ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਦੇ ਡੀ.ਐੱਸ.ਪੀ. ਹੈੱਡਕੁਆਰਟਰ ਦਿਲਪ੍ਰੀਤ ਸਿੰਘ ਗਿੱਲ ਦਾ ਲੰਘੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਹਾਲੇ ਕੁਝ ਦਿਨ ਪਹਿਲਾਂ ਹੀ ਲੁਧਿਆਣਾ ਤੋਂ ਬਦਲ ਕੇ ਮਲੇਰਕੋਟਲਾ ਆਏ ਡੀ.ਐੱਸ.ਪੀ. ਦਿਲਪ੍ਰੀਤ ਸਿੰਘ ਗਿੱਲ ਕਿਸਾਨ ਮੋਰਚੇ ਦੌਰਾਨ ਵਾਧੂ ਪੁਲਿਸ ਫੋਰਸ ਤਾਇਨਾਤੀ ਤਹਿਤ ਅਰਜ਼ੀ ਤੌਰ ’ਤੇ ਖਨੌਰੀ ਬਾਰਡਰ ’ਤੇ ਤਾਇਨਾਤ ਸਨ।