ਕੈਪਟਨ ਫਾਤਿਮਾ ਵਸੀਮ ਬਣੀ ਸਿਆਚਿਨ ਗਲੇਸ਼ੀਅਰ ’ਤੇ ਆਪ੍ਰੇਸ਼ਨਲ ਪੋਸਟ ’ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ
ਲੱਦਾਖ, 11 ਦਸੰਬਰ- ਭਾਰਤੀ ਫੌਜ ਦੀ ਫਾਇਰ ਐਂਡ ਫਿਊਰੀ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਆਚਿਨ ਵਾਰੀਅਰਜ਼ ਦੀ ਕੈਪਟਨ ਫਾਤਿਮਾ ਵਸੀਮ ਨੇ ਸਿਆਚਿਨ ਗਲੇਸ਼ੀਅਰ ’ਤੇ ਆਪ੍ਰੇਸ਼ਨਲ ਪੋਸਟ ’ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਮੈਡੀਕਲ ਅਫ਼ਸਰ ਬਣ ਕੇ ਇਤਿਹਾਸ ਰਚਿਆ ਹੈ। ਸਿਆਚਿਨ ਬੈਟਲ ਸਕੂਲ ਵਿਚ ਸਖ਼ਤ ਸਿਖਲਾਈ ਤੋਂ ਬਾਅਦ ਉਸ ਨੂੰ 15,200 ਫੁੱਟ ਦੀ ਉਚਾਈ ’ਤੇ ਇਕ ਪੋਸਟ ਵਿਚ ਸ਼ਾਮਲ ਕੀਤਾ ਗਿਆ, ਜੋ ਉਸ ਦੀ ਅਦੁੱਤੀ ਭਾਵਨਾ ਅਤੇ ਉੱਚ ਪ੍ਰੇਰਣਾ ਨੂੰ ਦਰਸਾਉਂਦਾ ਹੈ।