ਮਹਾਰਾਸ਼ਟਰ : ਅਜੀਤ ਪਵਾਰ ਨੇ ਭਾਜਪਾ ਅਤੇ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਦੇ ਆਪਣੇ ਕਾਰਨਾਂ ਨੂੰ ਕੀਤਾ ਸਪੱਸ਼ਟ
ਮੁੰਬਈ, 26 ਫਰਵਰੀ - ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬੀਤੀ ਰਾਤ ਆਪਣੇ 'ਐਕਸ' ਹੈਂਡਲ 'ਤੇ ਇਕ ਬਿਆਨ ਜਾਰੀ ਕਰਕੇ ਭਾਜਪਾ ਅਤੇ ਸ਼ਿਵ ਸੈਨਾ ਨਾਲ ਹੱਥ ਮਿਲਾਉਣ ਦੇ ਆਪਣੇ ਕਾਰਨਾਂ ਨੂੰ ਸਪੱਸ਼ਟ ਕੀਤਾ। ਬਿਆਨ ਵਿਚ ਲਿਖਿਆ ਗਿਆ ਹੈ, “ਮੈਂ ਇਕ ਵਿਚਾਰਧਾਰਾ ਅਤੇ ਉਦੇਸ਼ ਨਾਲ ਬਿਨਾਂ ਕਿਸੇ ਸਮਝੌਤਾ ਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਆਪਣੀ ਭੂਮਿਕਾ ਨਿਭਾਈ ਹੈ... ਮੈ ਇਸ ਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਮਹੱਤਵਪੂਰਨ ਸਮਝਿਆ। ਮੈਨੂੰ ਉਨ੍ਹਾਂ ਦੇ ਗੁਣਾਂ ਜਿਵੇਂ ਕਿ ਤਿੱਖੀ ਲੀਡਰਸ਼ਿਪ ਅਤੇ ਸਹੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਪਸੰਦ ਸੀ। ਮੇਰੀ ਕੰਮ ਕਰਨ ਦੀ ਸ਼ੈਲੀ ਅਤੇ ਉਨ੍ਹਾਂ ਦੀ ਸ਼ੈਲੀ ਬਹੁਤ ਮਿਲਦੀ ਜੁਲਦੀ ਹੈ। ਮੇਰਾ ਬਜ਼ੁਰਗਾਂ ਦਾ ਨਿਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਹੈ..."।