JALANDHAR WEATHER

ਲੱਖਾ ਸਿਧਾਣਾ ਕਿਸਾਨਾਂ ਨੂੰ ਮਿਲਣ ਪਹੁੰਚਿਆ ਰਜਿੰਦਰਾ ਹਸਪਤਾਲ

ਪਟਿਆਲਾ, 26 ਫਰਵਰੀ (ਅਮਰਵੀਰ ਸਿੰਘ ਆਹਲੂਵਾਲੀਆ) - ਸੂਬਾ ਸਰਕਾਰ ਵਲੋਂ ਜਦੋਂ ਕਿਸੇ ਦੇ ਉੱਪਰ ਪਰਚਾ ਦੇਣਾ ਹੋਵੇ ਤਾਂ ਵੱਡੇ ਵੱਡੇ ਪੁਲਿਸ ਅਫ਼ਸਰਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਹਨ। ਅੱਜ ਚਾਰ ਦਿਨ ਹੋ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਚ ਪਿਆ। ਸੂਬਾ ਸਰਕਾਰ ਵਲੋਂ ਇਸ ਨੂੰ ਇਨਸਾਫ਼ ਦੇਣ ਲਈ ਪਰਚਾ ਵੀ ਨਹੀਂ ਦਿੱਤਾ ਗਿਆ। ਇਹ ਗੱਲ ਲੱਖਾ ਸਿਧਾਣਾ ਵਲੋਂ ਦੇਰ ਰਾਤ ਰਾਜਿੰਦਰਾ ਹਸਪਤਾਲ ਵਿਖੇ ਪਹੁੰਚ ਕੇ ਇਥੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਹੀ ਗਈ। ਇਸ ਮੌਕੇ ਸਿਧਾਣਾ ਨੇ ਕਿਹਾ ਕਿ ਅੱਜ ਸਰਕਾਰ ਦੇ ਨਾਲ ਨਾਲ ਵਿਰੋਧੀ ਧਿਰਾਂ ਵੀ ਉੱਨੀਆਂ ਹੀ ਜਿੰਮੇਵਾਰ ਹਨ, ਜੋ ਕਿਸੇ ਵੇਲੇ ਇਨ੍ਹਾਂ ਕਾਲੇ ਕਾਨੂਨਾਂ ਦੇ ਹੱਕ ਵਿਚ ਨਿੱਤਰੀਆਂ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ