
ਈਟਾਨਗਰ (ਅਰੁਣਾਚਲ ਪ੍ਰਦੇਸ਼ਲ), 26 ਫਰਵਰੀ - ਅਰੁਣਾਚਲ ਪ੍ਰਦੇਸ਼ ਵਿਚ ਨੈਸ਼ਨਲ ਪੀਪਲਜ਼ ਪਾਰਟੀ (ਐਨ.ਪੀ.ਪੀ.) ਦੇ ਮੁਚੂ ਮਿਠੀ ਅਤੇ ਗੋਕਰ ਬਾਸਰ ਦੇ ਨਾਲ ਕਾਂਗਰਸ ਦੇ ਵਿਧਾਇਕ ਨਿਨੋਂਗ ਏਰਿੰਗ ਅਤੇ ਵੈਂਗਲਿਨ ਲੋਵਾਂਗਡੋਂਗ ਭਾਜਪਾ ਵਿਚ ਸ਼ਾਮਿਲ ਹੋ ਗਏ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਟਵੀਟ ਕੀਤਾ, "ਮਾਨਯੋਗ ਕਾਂਗਰਸੀ ਵਿਧਾਇਕਾਂ - ਨਿਨੋਂਗ ਏਰਿੰਗ ਅਤੇ ਵੈਂਗਲਿਨ ਲੋਵਾਂਗਡੋਂਗ; ਅਤੇ 2 ਐਨ.ਪੀ.ਪੀ. ਵਿਧਾਇਕਾਂ ਦਾ ਭਾਜਪਾ ਚ ਨਿੱਘਾ ਸੁਆਗਤ ਹੈ"।