JALANDHAR WEATHER

ਭਾਰਤ ’ਚ ਅਮਰੀਕਾ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 26 ਫਰਵਰੀ (ਜਸਵੰਤ ਸਿੰਘ ਜੱਸ)-ਅਮਰੀਕਾ ਦੇ ਭਾਰਤ ’ਚ ਰਾਜਦੂਤ ਮਿਸਟਰ ਐਰਿਕ ਐਮ ਗਾਰਸੇਟੀ ਪਰਿਵਾਰ ਸਮੇਤ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ। ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਬਾਰੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਰਣਧੀਰ ਸਿੰਘ ਨੇ ਜਾਣਕਾਰੀ ਦਿੱਤੀ। ਮਿਸਟਰ ਗਾਰਸੇਟੀ ਇਸ ਤੋਂ ਬਾਅਦ ਵਿਆਖਿਆ ਕੇਂਦਰ ਅਤੇ ਜਲਿਆਂਵਾਲਾ ਬਾਗ ਤੋਂ ਇਲਾਵਾ ਸ਼ਾਮ ਨੂੰ ਅਟਾਰੀ ਸਰਹੱਦ ਦਾ ਵੀ ਦੌਰਾ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ