ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਟੈਕਸ 2024’ ਦਾ ਕੀਤਾ ਉਦਘਾਟਨ
ਨਵੀਂ ਦਿੱਲੀ, 26 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਵਿਖੇ ਭਾਰਤ ਟੈਕਸਟਾਈਲ 2024 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕੱਪੜਾ ਖ਼ੇਤਰ ’ਤੇ ਇਕ ਸਥਿਰ ਅਤੇ ਦੂਰਅੰਦੇਸ਼ੀ ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋਂ ਸਕਾਰਾਤਮਕ ਪ੍ਰਭਾਵਾਂ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। 2014 ’ਚ ਭਾਰਤ ਦੇ ਟੈਕਸਟਾਈਲ ਬਜ਼ਾਰਾਂ ਦਾ ਮੁਲਾਂਕਣ ਸੀ। 7 ਲੱਖ ਕਰੋੜ ਤੋਂ ਘੱਟ ਅੱਜ ਇਹ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਪਿਛਲੇ 10 ਸਾਲਾਂ ਦੌਰਾਨ ਧਾਗੇ, ਫੈਬਰਿਕ ਅਤੇ ਲਿਬਾਸ ਦੇ ਉਤਪਾਦਨ ’ਚ 25 ਫ਼ੀਸਦੀ ਦਾ ਵਾਧਾ ਹੋਇਆ ਹੈ।