
ਮਖੂ, 26 ਫਰਵਰੀ (ਕੁਲਵਿੰਦਰ ਸਿੰਘ)-ਵਿਸ਼ਵ ਵਪਾਰ ਸੰਸਥਾ ਦੇ ਦੁਬਈ ਵਿਖੇ ਹੋਏ ਤਿੰਨ ਰੋਜ਼ਾ ਸੰਮੇਲਨ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਬੀ.ਕੇ.ਯੂ. ਰਾਜੇਵਾਲ, ਬੀ.ਕੇ.ਯੂ. ਪੰਜਾਬ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਰਵੀ) ਵਲੋਂ ਬੰਗਾਲੀ ਵਾਲਾ ਪੁੱਲ (ਮਖੂ) ਨੈਸ਼ਨਲ ਹਾਈਵੇ 54 ’ਤੇ ਪਰਗਟ ਸਿੰਘ ਤਲਵੰਡੀ ਸੂਬਾਈ ਸਕੱਤਰ ਬੀ.ਕੇ.ਯੂ. ਰਾਜੇਵਾਲ, ਪ੍ਰਗਟ ਸਿੰਘ ਲਹਿਰਾ ਐਗਜੈਕਟਿਵ ਕਮੇਟੀ ਮੈਂਬਰ ਬੀ.ਕੇ.ਯੂ. ਪੰਜਾਬ ਅਤੇ ਸੁਖਦੇਵ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਰਵੀ) ਅਰਾਈਆਂਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਅਗਵਾਈ ਹੇਠ ਵੱਡੀ ਗਿਣਤੀ ’ਚ ਟਰੈਕਟਰ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।