JALANDHAR WEATHER

ਕਿਸਾਨਾਂ ਤੋਂ ਬਾਅਦ ਭਾਰਤ ’ਚ ਖਾਲਸਾ ਏਡ ਤੇ ਖਾਲਸਾ ਏਡ ਇੰਡੀਆ ਦੇ ਐਕਸ ਅਕਾਊਂਟ ਬੈਨ

ਨਵੀਂ ਦਿੱਲੀ, 26 ਫਰਵਰੀ- ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਨੇ ਕਿਸਾਨ ਅੰਦੋਲਨ ਨਾਲ ਜੁੜੇ ਕਈ ਅਕਾਊਂਟ ਤੇ ਸੰਬੰਧਿਤ ਫੈਨ ਪੇਜ ਜਾਂ ਅਕਾਊਂਟਸ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ਖਾਤਿਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ’ਚੋਂ ਬਹੁਤ ਸਾਰੇ ਪ੍ਰਮੁੱਖ ਕਿਸਾਨ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਹਨ। ਕਿਸਾਨਾਂ ਤੋਂ ਬਾਅਦ ਹੁਣ ਭਾਰਤ ’ਚ ਖਾਲਸਾ ਏਡ ਅਤੇ ਖਾਲਸਾ ਏਡ ਇੰਡੀਆ ਦੇ ਐਕਸ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ’ਚ ਖਾਲਸਾ ਏਡ ਦੀ ਟੀਮ ਵਲੋਂ ਲੰਗਰ ਲਾਏ ਜਾ ਰਹੇ ਹਨ। ਖਾਲਸਾ ਏਡ ਅੰਤਰਰਾਸ਼ਟਰੀ ਸੰਸਥਾ ਹੈ ਜੋ ਦੁਨੀਆ ਦੇ ਹਰ ਕੋਨੇ ’ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ