ਥਾਣਾ ਘਰਿੰਡਾ ਪੁਲਿਸ ਵਲੋਂ 500 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਅਟਾਰੀ, 26 ਫਰਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਪੁਲਿਸ ਮੁਖੀ ਥਾਣਾ ਘਰਿੰਡਾ ਅਰਜਨ ਕੁਮਾਰ ਵਲੋਂ ਗੁਰਦੀਪ ਸਿੰਘ ਚੌਕੀਦਾਰ ਦੇ ਘਰ ਰੇਡ ਕਰਕੇ ਉਸ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਘਰਿੰਡਾ ਵਿਖੇ ਮੁਕਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।