
ਨਵੀਂ ਦਿੱਲੀ, 26 ਫਰਵਰੀ (ਏਜੰਸੀ) : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਲਸ਼ਕਰ-ਏ-ਤਾਇਬਾ (ਐਲ.ਈ.ਟੀ.) ਸੰਗਠਨ ਦੇ ਤਿੰਨ ਭਗੌੜੇ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਜਨਵਰੀ 2023 ਦੇ ਰਾਜੌਰੀ ਹਮਲਿਆਂ ਦੇ ਮਾਮਲੇ ਵਿਚ ਸ਼ਾਮਿਲ ਪੰਜਾਂ ਸਮੇਤ ਚਾਰਜਸ਼ੀਟ ਵਿਚ ਦਾਖ਼ਲ ਕੀਤਾ।ਇਨ੍ਹਾਂ ਹਮਲਿਆਂ ਵਿਚ ਦੋ ਬੱਚਿਆਂ ਸਮੇਤ ਸੱਤ ਨਿਰਦੋਸ਼ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ।