
ਨਵੀਂ ਦਿੱਲੀ , 26 ਫਰਵਰੀ – ਵਿਜੇ ਸ਼ੇਖਰ ਸ਼ਰਮਾ ਨੇ ਪੇਟੀਐਮ ਪੇਮੈਂਟਸ ਬੈਂਕ ਦੇ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਬੈਂਕ ਦੇ ਪਾਰਟ-ਟਾਈਮ ਗ਼ੈਰ -ਕਾਰਜਕਾਰੀ ਚੇਅਰਮੈਨ ਸਨ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਬੈਂਕ ਦੇ ਬੋਰਡ ਦਾ ਵੀ ਪੁਨਰਗਠਨ ਕਰ ਦਿੱਤਾ ਗਿਆ ਹੈ। ਹੁਣ ਸੈਂਟਰਲ ਬੈਂਕ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਸ਼੍ਰੀਨਿਵਾਸਨ ਸ਼੍ਰੀਧਰ ਬੋਰਡ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ ਸੇਵਾਮੁਕਤ ਆਈ.ਏ.ਐਸ. ਦੇਬੇਂਦਰਨਾਥ ਸਾਰੰਗੀ, ਬੈਂਕ ਆਫ਼ ਬੜੌਦਾ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਕੁਮਾਰ ਗਰਗ ਅਤੇ ਸੇਵਾਮੁਕਤ ਆਈ.ਏ.ਐਸ .ਰਜਨੀ ਸੇਖੜੀ ਸਿੱਬਲ ਬੋਰਡ ਮੈਂਬਰ ਹੋਣਗੇ।