ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਐਲ.ਸੀ.ਏ ਮਾਰਕ 1ਏ ਲੜਾਕੂ ਜਹਾਜ਼ਾਂ ਖਰੀਦਣ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 30 ਨਵੰਬਰ- ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਲਗਭਗ 65,000 ਕਰੋੜ ਰੁਪਏ ਦੀ ਲਾਗਤ ਨਾਲ 97 ਐਲ.ਸੀ.ਏ ਮਾਰਕ 1ਏ ਲੜਾਕੂ ਜਹਾਜ਼ਾਂ ਦੀ ਪ੍ਰਾਪਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 156 ਐਲ.ਸੀ.ਐਚ. ਪ੍ਰਚੰਡ ਹੈਲੀਕਾਪਟਰ ਖ਼ਰੀਦਣ ਦੇ ਪ੍ਰਸਤਾਵ ਨੂੰ ਵੀ ਰੱਖਿਆ ਪ੍ਰੀਸ਼ਦ ਨੇ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 84 ਐਸ. ਯੂ. -30 ਐਮ.ਕੇ.ਆਈ. ਲੜਾਕੂ ਜਹਾਜ਼ਾਂ ਦੀ ਅਪਗ੍ਰੇਡ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਸਤਾਵ 1.6 ਲੱਖ ਕਰੋੜ ਰੁਪਏ ਦੇ ਹਨ ਅਤੇ ਸਵਦੇਸ਼ੀ ਪ੍ਰੋਜੈਕਟ ਹਨ।
;
;
;
;
;
;
;
;