
ਬਾਲਿਆਂਵਾਲੀ, 27 ਫਰਵਰੀ (ਕੁਲਦੀਪ ਮਤਵਾਲਾ) - ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਹਲਕਾ ਮੌੜ ਦੇ ਪਿੰਡ ਕੋਟੜਾ ਕੌੜਾ ਅਤੇ ਪਿੰਡ ਬਾਲਿਆਂਵਾਲੀ ਵਿਖੇ ਦੋ ਘਰਾਂ ਚ ਐਨ.ਆਈ.ਏ. ਦੀ ਟੀਮ ਵਲੋਂ ਅੱਜ ਸਵੇਰੇ 5 ਵਜੇ ਰੇਡ ਮਾਰੇ ਜਾਣ ਦੀ ਖ਼ਬਰ ਹੈ, ਜਿਸ ਚ ਕੋਟੜਾ ਕੌੜਾ ਦੇ ਪਿੰਡ ਦੇ ਇਕ ਵਿਅਕਤੀ ਨੂੰ ਪੁੱਛ ਗਿੱਛ ਲਈ ਹਿਰਾਸਤ ਚ ਲੈ ਲਿਆ ਹੈ ਜਦਕਿ ਪਿੰਡ ਬਾਲਿਆਂਵਾਲੀ ਵਿਖੇ ਪਿਛਲੇ ਸਾਢੇ ਚਾਰ ਘੰਟਿਆਂ ਤੋਂ ਪੁੱਛ ਗਿੱਛ ਜਾਰੀ ਹੈ।ਇਸ ਮੋਕੇ ਉਨ੍ਹਾਂ ਬਾਕੀ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ। ਇਸ ਮੌਕੇ ਕਾਫੀ ਪੁਲਿਸ ਤਾਇਨਾਤ ਕੀਤੀ ਗਈ ਹੈ।