JALANDHAR WEATHER

ਡੂਮਵਾਲੀ 'ਚ ਐਨ.ਆਈ.ਏ. ਵਲੋਂ 'ਆਪ' ਦੇ ਬਲਾਕ ਪ੍ਰਧਾਨ ਦੇ ਘਰ ਛਾਪੇਮਾਰੀ

ਡੱਬਵਾਲੀ, 27 ਫਰਵਰੀ (ਇਕਬਾਲ ਸਿੰਘ ਸ਼ਾਂਤ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਵਿਖੇ ਅੱਜ ਐਨ.ਆਈ.ਏ. ਟੀਮ ਨੇ ਆਪ ਦੇ ਬਲਾਕ ਪ੍ਰਧਾਨ ਅਤੇ ਸੁਪਰਬ ਮੈਰਿਜ ਪੈਲਸ ਦੇ ਮਾਲਕ ਗੁਰਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਗਈ। ਐਨ.ਆਈ.ਏ. ਦੇ ਡੀ.ਐਸ.ਪੀ. ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਟੀਮ ਨੇ 'ਆਪ' ਆਗੂ ਦੇ ਘਰ ਕਰੀਬ ਦੋ ਘੰਟੇ ਜਾਂਚ ਕੀਤੀ। ਟੀਮ ਨੇ ਘਰ ਵਿਚ ਦਸਤਾਵੇਜਾਂ ਆਦਿ ਦੀ ਜਾਂਚ  ਕੀਤੀ। ਇਸ ਮੌਕੇ ਪੰਜਾਬ ਪੁਲਿਸ ਦਾ ਅਮਲਾ ਵੀ ਮੌਜੂਦ ਸੀ। ਐਨ.ਆਈ.ਏ. ਟੀਮ ਪੱਤਰਕਾਰਾਂ ਵਲੋਂ ਸੁਆਲਾਂ ਦੇ ਜਵਾਬ ਦੇਣ ਤੋਂ ਨਾਂਹ ਕਰਕੇ ਰਵਾਨਾ ਹੋ ਗਈ। 'ਆਪ' ਆਗੂ ਨੇ ਦੱਸਿਆ ਕਿ ਜਾਂਦੇ ਸਮੇਂ ਟੀਮ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੁਝ ਇਤਰਾਜ਼ਯੋਗ ਮਿਲਣ ਦੀ ਸੂਚਨਾ ਦੇ ਆਧਾਰ 'ਤੇ ਪੁੱਜੇ ਸਨ। ਇਸ ਦੇ ਇਲਾਵਾ ਪਿੰਡ ਪਥਰਾਲਾ ਵਿਖੇ ਵੀ ਇਕ ਕਾਰ ਡੀਲਰ ਦੇ ਘਰ ਐਨ.ਆਈ.ਏ. ਟੀਮ ਨੇ ਛਾਪੇਮਾਰੀ ਕੀਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ ਟੀਮ ਨੂੰ ਦੋਵੇਂ ਘਰਾਂ ਵਿਚ ਕੋਈ ਇਤਰਾਜ਼ਯੋਗ ਨਾ ਨਹੀਂ ਮਿਲਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ