JALANDHAR WEATHER

ਭਾਜਪਾ ਦਾ ਇਕੋ ਇਕ ਮਕਸਦ ਸਾਡੀ ਸਰਕਾਰ ਨੂੰ ਡੇਗਣਾ ਹੈ, ਲੋਕ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇਣਗੇ- ਸੁਖਵਿੰਦਰ ਸਿੰਘ ਸੁੱਖੂ

ਸ਼ਿਮਲਾ , 29 ਫਰਵਰੀ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈ ਹੈ ਕਿ ਰਾਜ ਸਭਾ ਚੋਣਾਂ ਤੋਂ ਬਾਅਦ ਹਰ ਕੋਈ ਸੋਚਣ ਲੱਗਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਟੁੱਟ ਰਹੀ ਹੈ । ਮੈਨੂੰ ਇਹ ਵੀ ਖ਼ਬਰ ਮਿਲੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਮੈਂ ਬਹੁਤ ਨਿੰਦਾ ਕਰਦਾ ਹਾਂ, ਇਹ ਸਭ ਕੁਝ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ਅੰਤਿਮ ਵੋਟਿੰਗ ਦੌਰਾਨ ਸਾਡੀ ਗਿਣਤੀ ਘੱਟ ਜਾਂਦੀ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਾਜਪਾ ਕਿਸ ਬਹੁਮਤ ਦੀ ਗੱਲ ਕਰ ਰਹੀ ਹੈ? ਮੈਂ ਭਾਜਪਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਹ ਕਿਸ ਤਰ੍ਹਾਂ ਦੀ ਮਾੜੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਦਾ ਇਕੋ ਇਕ ਮਕਸਦ ਸਾਡੀ ਸਰਕਾਰ ਨੂੰ ਡੇਗਣਾ ਹੈ, ਲੋਕ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇਣਗੇ।'

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ