2023-24 ਦੀ ਤੀਜੀ ਤਿਮਾਹੀ ਵਿਚ ਮੌਜੂਦਾ ਕੀਮਤਾਂ 'ਤੇ ਜੀਡੀਪੀ ₹75.49 ਲੱਖ ਕਰੋੜ ਹੋਣ ਦਾ ਅਨੁਮਾਨ
ਨਵੀਂ ਦਿੱਲੀ , 29 ਫਰਵਰੀ –ਸਥਿਰ (2011-12) ਦੀਆਂ ਕੀਮਤਾਂ 2023-24 ਦੀ ਤੀਜੀ ਤਿਮਾਹੀ ਵਿਚ ਜੀਡੀਪੀ ₹43.72 ਲੱਖ ਕਰੋੜ ਹੋਣ ਦਾ ਅਨੁਮਾਨ ਹੈ, ਜਦੋਂ ਕਿ 2022-23 ਦੀ ਤੀਜੀ ਤਿਮਾਹੀ ਵਿਚ ₹40.35 ਲੱਖ ਕਰੋੜ ਸੀ, ਜੋ 8.4 ਪ੍ਰਤੀਸ਼ਤ ਦੀ ਵਿਕਾਸ ਦਰ ਦਰਸਾਉਂਦੀ ਹੈ। ਭਾਰਤ ਸਰਕਾਰ ਦਾ ਕਹਿਣਾ ਹੈ ਕਿ 2023-24 ਦੀ ਤੀਜੀ ਤਿਮਾਹੀ ਵਿਚ ਮੌਜੂਦਾ ਕੀਮਤਾਂ 'ਤੇ ਜੀਡੀਪੀ ₹75.49 ਲੱਖ ਕਰੋੜ ਹੋਣ ਦਾ ਅਨੁਮਾਨ ਹੈ, ਜਦੋਂ ਕਿ 2022-23 ਦੀ ਤੀਜੀ ਤਿਮਾਹੀ ਵਿਚ ₹68.58 ਲੱਖ ਕਰੋੜ ਦੇ ਮੁਕਾਬਲੇ, 10.1 ਪ੍ਰਤੀਸ਼ਤ ਦੀ ਵਿਕਾਸ ਦਰ ਦਰਸਾਉਂਦੀ ਹੈ।