JALANDHAR WEATHER

ਭੰਮੀਪੁਰਾ ਨੇੜੇ ਸੜਕ ਹਾਦਸੇ ’ਚ ਦੋ ਦੀ ਮੌਕੇ ’ਤੇ ਮੌਤ , ਇਕ ਗੰਭੀਰ ਜ਼ਖ਼ਮੀ

ਹਠੂੁਰ , 29 ਫਰਵਰੀ (ਜਸਵਿੰਦਰ ਸਿੰਘ ਛਿੰਦਾ) - ਅੱਜ ਦੇਰ ਸ਼ਾਮ ਤਕਰੀਬਨ 7.30 ਵਜੇ ਦੇ ਕਰੀਬ ਪਿੰਡ ਭੰਮੀਪੁਰਾ ਕਲਾ ਵਿਖੇ ਇਕ ਸੜਕ ਹਾਦਸੇ ਵਿਚ ਦੋ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਭੰਮੀਪੁਰਾ ਕਲਾਂ ਤੋਂ ਅਖਾੜਾ-ਜਗਰਾਉਂ ਰੋਡ ਨੇੜੇ ਪੁਦੀਨਾ ਫੈਕਟਰੀ ਦੇ ਤਿੰਨ ਮੋਟਰਸਾਈਕਲ ਸਵਾਰਾਂ ਦੀ ਇਕ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋਣ ਕਰਕੇ ਮੋਟਰਸਾਈਕਲਸਵਾਰਾਂ ਵਿਚ ਦੋ ਵਿਅਕਤੀਆਂ ਮੌਕੇ ’ਤੇ ਹੀ ਮਰ ਗਏ, ਜਦਕਿ ਇਕ ਗੰਭੀਰ ਜ਼ਖ਼ਮੀ ਨੂੰ ਜਗਰਾਉਂ ਲਿਜਾਇਆ ਗਿਆ। ਜਿੱਥੇ ਉਸ ਦੇ ਸਿਰ ਵਿਚ ਗੰਭੀਰ ਸੱਟ ਹੋਣ ਕਰਕੇ ਉਸ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਤਿੰਨੋਂ ਪ੍ਰਵਾਸੀ ਮਜ਼ਦੂਰ ਹਨ ਅਤੇ ਲੋਕਾਂ ਦੇ ਘਰਾਂ ਵਿਚ ਟਾਇਲਾਂ ਲਾਉਣ ਦਾ ਕੰਮ ਕਰਦੇ ਹਨ। ਹੁਣ ਵੀ ਉਹ ਆਪਣੇ ਕੰਮ ਤੋਂ ਘਰ ਜਾ ਰਹੇ ਸਨ ਕਿ ਇਹ ਹਾਦਸਾ ਹੋ ਗਿਆ। ਜ਼ਿਕਰਯੋਗ ਹੈ ਇਸੇ ਜਗ੍ਹਾ ਪਹਿਲਾਂ ਵੀ ਦੋ ਵਿਅ ਕਤੀ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ, ਕਿਉਂਕਿ ਇਸ ਜਗ੍ਹਾ ਮੋੜ ਹੈ ਅਤੇ ਅੱਗੋਂ ਸੜਕ ਉੱਚੀ ਨੀਵੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ