JALANDHAR WEATHER

ਅੰਮ੍ਰਿਤ ਕਲਰ ਲੈਬ, ਅੰਮ੍ਰਿਤਸਰ ਦੇ ਮਾਲਕ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਮਾਨਾਂਵਾਲਾ, 29 ਫਰਵਰੀ (ਗੁਰਦੀਪ ਸਿੰਘ ਨਾਗੀ) - ਥਾਣਾ ਚਾਟੀਵਿੰਡ ਅਧੀਨ ਪਿੰਡ ਰੱਖ ਝੀਤਾ (ਰਾਜੇਵਾਲ) ਦੇ ਬਾਹਰਵਾਰ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲੈਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਵਾਸੀ ਨਿਊ ਅੰਮ੍ਰਿਤਸਰ, ਦੇਰ ਸ਼ਾਮ ਆਪਣੀ ਕਾਰ ਉੱਪਰ ਸਵਾਰ ਹੋ ਕੇ ਜੀ.ਟੀ. ਮਾਨਾਂਵਾਲਾ ਤੋਂ ਰਾਜੇਵਾਲ ਰੋਡ 'ਤੇ ਸਥਿਤ ਨਵ ਸ਼ਕਤੀ ਨਸ਼ਾ ਛੁਡਾਉ ਕੇਂਦਰ, ਜੋ ਲੰਬੇ ਸਮੇਂ ਤੋਂ ਬੰਦ ਪਿਆ ਸੀ ਅਤੇ ਉਸ ਦਾ ਗੇਟ ਵੀ ਨਹੀਂ ਹੈ ਦੇ ਅੰਦਰ ਆਪਣੀ ਗੱਡੀ ਵਾੜ ਲਈ ਅਤੇ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਜੰਡਿਆਲਾ ਗੁਰੂ ਦੇ ਡੀ. ਐਸ.ਪੀ. ਰਵਿੰਦਰ ਸਿੰਘ, ਥਾਣਾ ਜੰਡਿਆਲਾ ਗੁਰੂ ਦੇ ਐੱਸ.ਐੱਚ. ਓ. ਹਰਪਾਲ ਸਿੰਘ ਸੋਹੀ ਅਤੇ ਪੁਲਿਸ ਚੌਕੀ ਦੋਬੁਰਜੀ ਦੇ ਇੰਚਾਰਜ ਤਰਲੋਕ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ, ਜਿਨ੍ਹਾਂ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਅੰਮ੍ਰਿਤਪਾਲ ਸਿੰਘ, ਜਿਸ ਦੀ ਅੰਮ੍ਰਿਤਸਰ ਦੇ ਬੱਸ ਸਟੈਂਡ ਨੇੜੇ ਅੰਮ੍ਰਿਤ ਕਲਰ ਲੈਬ ਹੈ, ਦੇ ਪਰਿਵਾਰ ਤੋਂ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਕਿਸੇ ਕੇਸ ਦੇਸੰਬੰਧ ਵਿਚ ਅਦਾਲਤ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ ਤਾਂ ਫੋਨ ਦੀ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਸ ਦੀ ਲੋਕੇਸ਼ਨ ਪਿੰਡ ਰਾਜੇਵਾਲ ਦੀ ਆਈ ਹੈ। ਇਸ ਤੋਂ ਬਾਅਦ ਪਰਿਵਾਰ ਨੇ ਆ ਕੇ ਦੇਖਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਕਿਸੇ ਕਾਰਨ ਪ੍ਰੇਸ਼ਾਨ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ