JALANDHAR WEATHER

ਜਰਮਨ ਵਿਗਿਆਨੀ ਡਾ. ਔਲਫਾ ਸਲਾਇਟ ਨੇ ਲੌਂਗੋਵਾਲ ਪੁੱਜ ਕੇ ਖੇਤੀ 'ਤੇ ਦਿੱਤਾ ਭਾਸ਼ਣ

ਲੌਂਗੋਵਾਲ, 1 ਮਾਰਚ (ਵਿਨੋਦ, ਖੰਨਾ)-ਸਲਾਇਟ ਡੀਮੰਡ ਯੂਨੀਵਰਸਿਟੀ ਲੌਂਗੋਵਾਲ ਦੇ ਇਲੈਕਟਰਾਨਿਕਸ ਵਿਭਾਗ ਵਲੋਂ ਡਾਇਰੈਕਟਰ ਪ੍ਰੋ. ਮਣੀ ਕਾਂਤ ਪਾਸਵਾਨ ਅਤੇ ਡੀਨ (ਖੋਜ) ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਭਾਰਤ ਅਤੇ ਜਰਮਨੀ ਦੇ ਖੇਤੀ ਸੈਕਟਰ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲਿਆਂ ਤਹਿਤ ਜਰਮਨ ਵਿਗਿਆਨੀ ਡਾ. ਔਲਫਾ ਕਨਉਨ ਅੱਜ ਸਲਾਇਟ ਦੇ ਵਿਹੜੇ ਪੁੱਜੇ। ਪ੍ਰਾਸਪੈਕਟਸ ਆਫ ਸੈਨਸ਼ਰਜ਼ ਵਿਸ਼ੇ ਉਤੇ ਵਿਸ਼ੇਸ਼ ਭਾਸ਼ਣ ਦਿੰਦਿਆਂ ਡਾ. ਕਨਉਨ ਨੇ ਸੈਨਸ਼ਰਜ਼ ਤਕਨੀਕ ਦੀਆਂ ਖੇਤੀ ਵਿਚ ਉਪਯੋਗਤਾਵਾਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਕੀਤੀ।

ਉਨ੍ਹਾਂ ਸੰਬੋਧਨ ਦੌਰਾਨ ਪੰਜਾਬ ਦੀ ਉਪਜਾਊ ਮਿੱਟੀ ਅਤੇ ਖੇਤੀ ਦੀ ਸਿਫਤ ਕੀਤੀ ਅਤੇ ਭਾਰਤ ਅਤੇ ਜਰਮਨੀ ਦਰਮਿਆਨ ਖੇਤੀਬਾੜੀ ਲਈ ਮਿਲੇ ਰਹੇ ਸਹਿਯੋਗ ਦੀ ਲੋੜ ਉਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਤੋਂ ਬੇਹੱਦ ਪ੍ਰਭਾਵਿਤ ਹਨ। ਉਨ੍ਹਾਂ ਨਾਲ ਪੁੱਜੇ ਦੀਵਾਕਰ ਰਜਿੰਦਰਨ ਨੇ ਸਲਾਇਟ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਲਾਇਟ ਪ੍ਰਬੰਧਨ ਵਲੋਂ ਡਾ. ਕਨਉਨ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ