JALANDHAR WEATHER

ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਆਗਾਮੀ ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਨ ਦੀ ਦਿੱਤੀ ਚਿਤਾਵਨੀ

ਨਵੀਂ ਦਿੱਲੀ, 1 ਮਾਰਚ (ਏ.ਐਨ.ਆਈ.) -ਚੋਣਾਂ ਵਿਚ ਸਿਆਸੀ ਪ੍ਰਚਾਰ ਭਾਸ਼ਣ ਦੇ ਵੱਖ-ਵੱਖ ਰੁਝਾਨਾਂ ਅਤੇ ਘਟਦੇ ਪੱਧਰ ਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤੀ ਚੋਣ ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਜਨਤਕ ਤੌਰ 'ਤੇ ਮਰਿਆਦਾ ਅਤੇ ਸੰਜਮ ਬਣਾਈ ਰੱਖਣ ਲਈ ਸਲਾਹ ਜਾਰੀ ਕੀਤੀ ਹੈ।  ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਬਚਣ ਲਈ ਚੋਣਾਂ ਦੌਰਾਨ ਪਹਿਲਾਂ ਤੋਂ ਜਾਣੀਆਂ-ਪਛਾਣੀਆਂ ਵਿਧੀਆਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ 'ਸਟਾਰ ਪ੍ਰਚਾਰਕਾਂ' ਅਤੇ ਉਮੀਦਵਾਰਾਂ ਨੂੰ 'ਨੋਟਿਸ' ਵੀ ਦਿੱਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ