
ਨਵੀਂ ਦਿੱਲੀ , 1 ਮਾਰਚ - ਆਰ.ਬੀ.ਆਈ. ਨੇ ਕਿਹਾ ਕਿ 2,000 ਰੁਪਏ ਦੇ ਬੈਂਕ ਨੋਟ ਜਾਇਜ਼ ਕਰੰਸੀ ਬਣੇ ਰਹਿਣਗੇ। ਲੋਕ ਦੇਸ਼ ਭਰ ਦੇ 19 ਆਰ.ਬੀ.ਆਈ. ਦਫ਼ ਰਾਂ ਵਿਚ ਦੋ ਹਜ਼ਾਰ ਰੁਪਏ ਦੇ ਨੋਟ ਜਮ੍ਹਾ ਜਾਂ ਬਦਲ ਸਕਦੇ ਹਨ। ਏਨਾ ਹੀ ਨਹੀਂ ਆਮ ਲੋਕ ਇੰਡੀਆ ਪੋਸਟ ਦੇ ਜ਼ਰੀਏ 2,000 ਰੁਪਏ ਦੇ ਨੋਟ ਆਰ.ਬੀ.ਆਈ. ਦਫ਼ਤਰ ’ਚ ਜਮ੍ਹਾ ਵੀ ਕਰਾ ਸਕਦੇ ਹਨ। ਇਸ ਤਰ੍ਹਾਂ ਹੁਣ ਸਿਰਫ਼ 8,470 ਕਰੋੜ ਰੁਪਏ ਮੁੱਲ ਦੇ ਨੋਟ ਜਨਤਾ ਕੋਲ ਰਹਿ ਗਏ ਹਨ। ਪਿਛਲੇ ਸਾਲ 19 ਮਈ ਨੂੰ ਆਰਬੀਆਈ ਨੇ 2,000 ਰੁਪਏ ਮੁੱਲ ਦੇ ਨੋਟਾਂ ਦਾ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।