JALANDHAR WEATHER

ਵਿਜੀਲੈਂਸ ਬਿਊਰੋ ਵਲੋਂ 3,000 ਰੁਪਏ ਰਿਸ਼ਵਤ ਲੈਦਿਆ ਮਾਲ ਪਟਵਾਰੀ ਰੰਗੇ ਹੱਥੀ ਕਾਬੂ

 ਸ੍ਰੀ ਮੁਕਤਸਰ ਸਾਹਿਬ, 4 ਦਸੰਬਰ (ਬਲਕਰਨ ਸਿੰਘ ਖਾਰਾ) - ਵਿਜੀਲੈਂਸ ਬਿਉਰੋ ਰੇਂਜ਼ ਬਠਿੰਡਾ ਵਲੋ ਮਾਲ ਪਟਵਾਰੀ ਨਰਿੰਦਰ ਕੁਮਾਰ ਮਾਲ ਹਲਕਾ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 3,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਸੁਰਜੀਤ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਪਿੰਡ ਮਲੋਟ ਤਹਿ: ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤੀ ਗਈ ਸਿਕਾਇਤ ਦੇ ਆਧਾਰ 'ਤੇ ਕਾਬੂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਸੁਰਜੀਤ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਰਕਬਿਆਂ ਦਾ ਇੰਤਕਾਲ ਕਰਵਾਉਣ ਲਈ ਮੈਂ ਕੁਝ ਦਿਨ ਪਹਿਲਾ ਸਾਡੇ ਹਲਕਾ ਮਾਲ ਦੇ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਨੂੰ ਮਿਲਿਆ। ਉੋਸਨੇ ਮੇਰੇ ਪਾਸੋਂ ਇੰਤਕਾਲ ਦਰਜ ਕਰਨ ਅਤੇ ਮਨਜ਼ੂਰ ਕਰਵਾਉਣ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਉਸ ਨੇ ਮੇਰੇ ਪਾਸੋਂ 2000 ਰੁਪਏ ਰਿਸ਼ਵਤ ਲੈ ਲਏ। ਇਸ ਤੋਂ ਬਾਅਦ ਫਿਰ ਮਿਤੀ 1 ਦਸੰਬਰ ਨੂੰ ਉਸ ਨੇ ਬਾਕੀ ਹੋਰ ਰਹਿੰਦੇ ਪੈਸਿਆਂ ਦੀ ਮੰਗ ਕਰਕੇ 1000 ਰੂਪਏ ਰਿਸ਼ਵਤ ਲੈ ਲਈ ਅਤੇ ਬਾਕੀ ਰਹਿੰਦੀ 3000 ਰੁਪਏ ਰਿਸ਼ਵਤ ਸੋਮਵਾਰ ਨੂੰ ਦੇਣ ਲਈ ਕਿਹਾ, ਜਿਸ 'ਤੇ ਮੈਂ ਉਸ ਦੀ ਆਪਣੇ ਮੋਬਾਇਲ ਫੋਨ ਵਿਚ ਰਿਕਾਰਡਿੰਗ ਕਰ ਲਈ ਅਤੇ ਵਿਜੀਲੈਂਸ ਬਿਊਰੋ ਪਾਸ ਜਾ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਵਿਜੀਲੈਂਸ ਬਿਊਰੋ ਯੂਨਿਟ ਸ੍ਰੀ ਮੁਕਤਸਰ ਸਾਹਿਬ ਵਲੋਂ ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਪਟਵਾਰੀ ਨਰਿੰਦਰ ਕੁਮਾਰ ਵਲੋਂ ਸ਼ਿਕਾਇਤਕਰ਼ਤਾ ਪਾਸੋ ਉਸ ਦਾ ਇੰਤਕਾਲ ਦਰਜ ਕਰਕੇ ਮਨਜ਼ੂਰ ਕਰਵਾਉਣ ਬਦਲੇ 3000 ਰੁਪਏ ਹਾਸਲ ਕਰ ਲਏ ਅਤੇ ਅੱਜ ਬਾਕੀ ਰਹਿੰਦੇ 3000 ਰੁਪਏ ਸ਼ਿਕਾਇਤਕਰਤਾ ਪਾਸੋ ਹਾਸਲ ਕਰਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਮੌਕੇ 'ਤੇ ਰੰਗੇ ਹੱਥੀ ਕਾਬੂ ਕਰ ਲਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ