JALANDHAR WEATHER

ਮ੍ਰਿਤਕ ਮਾਸੂਮ ਬੱਚੀ ਦੀ ਲਾਸ਼ ਰੱਖ ਕੇ ਡੀ.ਐੱਸ.ਪੀ. ਦਾ ਘਿਰਾਓ

ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਬੀਤੀ ਦਿਨੀਂ ਸਰਹੱਦੀ ਪਿੰਡ ਕੱਕੜ ਵਿਖੇ 11 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਮਾਰ ਦੇਣ ਵਾਲੇ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਕਾਰਵਾਈ ਨਾ ਕਰਨ ਤੇ ਭਗਵਾਨ ਵਾਲਮੀਕ ਧਰਮ ਸਮਾਜ ਸੰਗਠਨ ਪੰਜਾਬ ਭਾਰਤ ਕੌਮੀ ਚੇਅਰਮੈਨ ਵੀਰ ਗੋਬਿੰਦਾ ਘਰਿੰਡੀ, ਸੁਖਦੇਵ ਬਹਿੜਵਾਲ ਚੇਅਰਮੈਨ ਪੰਜਾਬ ਯੂਥ ਵਿੰਗ ਦੀ ਅਗਵਾਈ ਹੇਠ ਡੀ.ਐੱਸ.ਪੀ. ਦਫ਼ਤਰ ਚੋਗਾਵਾਂ ਦਾ ਘਿਰਾਓ ਕਰਕੇ ਰੋਡ ਜਾਮ ਕਰਨ ਦੀ ਖ਼ਬਰ ਹੈ। ਧਰਨੇ ’ਚ ਹਲਕਾ ਇਚਾਰਜ ਰਾਜਾਸਾਂਸੀ ਤੇ ਸੂਬਾ ਕਾਰਜਕਰਨੀ ਮੈਂਬਰ ਭਾਜਪਾ ਮੁਖਵਿੰਦਰ ਸਿੰਘ ਮਾਹਲ ਪਹੁੰਚ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਤਿੰਨ ਦਿਨਾਂ ਤੋਂ ਮਸੂਮ ਬੱਚੀ ਦੀ ਲਾਸ਼ ਨੂੰ ਲੈ ਕੇ ਦਰ ਦਰ ਭਟਕ ਰਹੇ ਹਨ। ਪਰ ਪੁਲਿਸ ਕੋਈ ਇਨਸਾਫ਼ ਨਹੀਂ ਦੇ ਰਹੀ। ਦੋਸ਼ੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨ ਤੇ ਹੀ ਮਾਸੂਮ ਬੱਚੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ