JALANDHAR WEATHER

ਸਬ ਰਜਿਸਟਰਾਰ ਦੇ ਦਫ਼ਤਰ ਵਿਚ ਦੇਰ ਰਾਤ ਤੱਕ ਹੋਇਆ ਰਜਿਸਟਰੇਸ਼ਨ ਦਾ ਕੰਮ ਬਣਿਆ ਚਰਚਾ ਦਾ ਵਿਸ਼ਾ

ਲੁਧਿਆਣਾ ,7 ਦਸੰਬਰ (ਪਰਮਿੰਦਰ ਸਿੰਘ ਆਹੂਜਾ )- ਸਥਾਨਕ ਟਰਾਂਸਪੋਰਟ ਨਗਰ ਸਥਿਤ ਸਬ ਰਜਿਸਟਾਰ ਪੂਰਬੀ ਦੇ ਦਫ਼ਤਰ ਵਿਚ ਅੱਜ ਦੇਰ ਰਾਤ ਤੱਕ ਰਜਿਸਟਰੇਸ਼ਨ ਦਾ ਕੰਮ ਹੁੰਦਾ ਰਿਹਾ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਜਾਣਕਾਰੀ ਅਨੁਸਾਰ ਦਫ਼ਤਰੀ ਸਮਾਂ ਭਾਵੇਂ ਕਿ ਸਵੇਰੇ 9 ਵਜੇ ਦਾ ਹੈ ਪਰ ਕਾਮਿਆਂ ਦੀ ਦੀ ਹੜਤਾਲ ਕਰਨ ਪਿਛਲੇ ਕਾਫੀ ਸਮੇਂ ਤੋਂ ਕੰਮਕਾਜ ਠੱਪ ਹੋਇਆ ਸੀ ਪਰ ਅੱਜ ਦੇਰ ਸ਼ਾਮ 4 ਵਜੇ ਦੇ ਕਰੀਬ ਸਬ ਰਜਿਸਟਰਾਰ ਪੂਰਬੀ ਦੇ ਦਫ਼ਤਰ ਵਿਚ ਸੰਬੰਧਿਤ ਅਧਿਕਾਰੀਆਂ ਵਲੋਂ ਕੰਮ ਕਾਜ ਕਰਨਾ ਸ਼ੁਰੂ ਕਰ ਦਿੱਤਾ ਗਿਆ । ਲੋਕਾਂ ਨੂੰ ਇਸ ਸੰਬੰਧੀ ਸੂਚਿਤ ਕੀਤਾ ਗਿਆ । ਇਹ ਕੰਮ ਕਾਜ 9 ਵਜੇ ਤੱਕ ਚੱਲਦਾ ਰਿਹਾ । ਇਸ ਸਮੇਂ ਦੌਰਾਨ ਕਰੀਬ 150 ਦੇ ਕਰੀਬ ਦਸਤਾਵੇਜ਼ ਰਜਿਸਟਰ ਕੀਤੇ ਗਏ । ਇਹ ਸਾਰਾ ਕੰਮ ਸੰਬੰਧਿਤ ਕਲਰਕ ਤੋਂ ਬਿਨਾਂ ਹੀ ਅਧਿਕਾਰੀਆਂ ਵਲੋਂ ਕੀਤਾ ਗਿਆ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ