ਬੈਂਗਲੁਰੂ 'ਚ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ - ਰਾਜੀਵ ਚੰਦਰਸ਼ੇਖਰ
ਨਵੀਂ ਦਿੱਲੀ, 3 ਮਾਰਚ - ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੈਂਗਲੁਰੂ 'ਚ ਰਾਮੇਸ਼ਵਰਮ ਕੈਫੇ 'ਚ ਹੋਏ ਧਮਾਕੇ ਨੂੰ ਲੈ ਕੇ ਸਿੱਧਰਮਈਹ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਦੋ ਦਿਨ ਪਹਿਲਾਂ ਲੱਗੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਅਤੇ ਧਮਾਕੇ ਦਾ ਆਪਸ 'ਚ ਸੰਬੰਧ ਹੈ।