JALANDHAR WEATHER

ਦਿੱਲੀ : ਕਾਰ ਅਤੇ ਇਕ ਟਰੱਕ ਦਰਮਿਆਨ ਟੱਕਰ 3 ਦੀ ਮੌਤ

ਨਵੀਂ ਦਿੱਲੀ, 3 ਮਾਰਚ - ਪੁਲਿਸ ਸਟੇਸ਼ਨ ਬਦਰਪੁਰ ਵਿਖੇ 00:48 ਵਜੇ ਇਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ ਜਿਸ ਵਿਚ ਕਾਲ ਕਰਨ ਵਾਲੇ ਨੇ ਦੱਸਿਆ ਕਿ ਇਕ ਕਾਰ ਸ਼ੋਅਰੂਮ ਦੇ ਨੇੜੇ ਬਦਰਪੁਰ ਫਲਾਈਓਵਰ 'ਤੇ ਇਕ ਕਾਰ ਅਤੇ ਇਕ ਟਰੱਕ ਵਿਚਕਾਰ ਹਾਦਸਾ ਹੋਇਆ ਹੈ। ਕਾਰ 'ਚ 7 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਹੋ ਗਏ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਕਾਰ ਚਾਲਕ ਕਾਰ ਤੋਂ ਕੰਟਰੋਲ ਗੁਆ ਬੈਠਾ, ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ, ਉਲਟੇ ਰਸਤੇ 'ਤੇ ਜਾ ਕੇ ਟਰੱਕ ਨਾਲ ਟਕਰਾ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ