ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਭਾਸ਼ਣ ਵਿਚ 'ਕਸ਼ਮੀਰੀਆਂ ਤੇ ਫਲਸਤੀਨੀਆਂ ਦੀ ਆਜ਼ਾਦੀ' ਦੀ ਕੀਤੀ ਮੰਗ
![](/cmsimages/20240303/4447997__ani1.jpg)
ਇਸਲਾਮਾਬਾਦ [ਪਾਕਿਸਤਾਨ], 3 ਮਾਰਚ (ਏਐਨਆਈ): ਪੀ.ਐਮ.ਐਲ. (ਐਨ), ਪੀ.ਪੀ.ਪੀ. ਅਤੇ ਹੋਰ ਛੋਟੇ ਸੰਗਠਨਾਂ ਦੇ ਸੱਤਾਧਾਰੀ ਗੱਠਜੋੜ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ਤੋਂ ਬਾਅਦ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ-ਨਿਯੁਕਤ ਸ਼ਾਹਬਾਜ਼ ਨੇ ਅਸੈਂਬਲੀ ਵਿਚ 'ਜਿੱਤ ਦੇ ਭਾਸ਼ਣ' ਵਿੱਚ ਕਿਹਾ, "ਆਓ ਸਾਰੇ ਇਕੱਠੇ ਹੋਈਏ ਅਤੇ ਨੈਸ਼ਨਲ ਅਸੈਂਬਲੀ ਨੂੰ ਕਸ਼ਮੀਰੀਆਂ ਅਤੇ ਫਲਸਤੀਨੀਆਂ ਦੀ ਆਜ਼ਾਦੀ ਲਈ ਇਕ ਮਤਾ ਪਾਸ ਕਰਨਾ ਚਾਹੀਦਾ ਹੈ।