JALANDHAR WEATHER

ਡੱਲੇਵਾਲ ਵਲੋਂ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਪੁੱਜਣ ਅਤੇ 10 ਨੂੰ ਰੇਲਾਂ ਰੋਕਣ ਦਾ ਸੱਦਾ

ਬਠਿੰਡਾ,3 ਮਾਰਚ -ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਰੇਲਾਂ,ਬੱਸਾਂ ਹਵਾਈ ਜਹਾਜ਼ਾਂ ਜਾਂ ਆਵਜਾਈ ਦੇ ਹੋਰ ਸਾਧਨਾਂ ਰਾਹੀਂ 6 ਮਾਰਚ ਨੂੰ ਦਿੱਲੀ ਪਹੁੰਚਣ। ਇਸ ਦੇ ਨਾਲ ਹੀ ਡੱਲੇਵਾਲ ਨੇ 10 ਮਾਰਚ ਨੂੰ ਰੇਲਾਂ ਰੋਕਣ ਦੀ ਗੱਲ ਵੀ ਆਖੀ ਹੈ। ਡੱਲੇਵਾਲ ਅੱਜ ਬਠਿੰਡਾ ਜਿਲ੍ਹੇ ਦੇ ਪਿੰਡ ਬੱਲ੍ਹੋ ਵਿਖੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਹਾਜ਼ਰ ਕਿਸਾਨਾਂ,ਮਜ਼ਦੂਰਾਂ, ਆਮ ਲੋਕਾਂ, ਇਲਾਕਾ ਵਾਸੀਆਂ ਅਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਪੰਜਾਬ ,ਹਰਿਆਣਾ ,ਕੇਰਲਾ ਤੇ ਵੱਖ ਵੱਖ ਸੂਬਿਆਂ ਤੋਂ ਆਏ ਕਿਸਾਨ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ