
ਨਵੀਂ ਦਿੱਲੀ, 3 ਮਾਰਚ (ਏਜੰਸੀ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਸੋਮਵਾਰ ਤੋਂ ਕਰਨਾਟਕ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ, ਜਿੱਥੇ ਉਹ ਕਈ ਜਨਤਕ ਅਤੇ ਸੰਗਠਨਾਤਮਕ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਪਾਰਟੀ ਨੇ ਕਿਹਾ ਕਿ ਜੇ.ਪੀ. ਨੱਢਾ ਚਿਕੋਡੀ ਵਿਚ ਇਕ ਬੂਥ ਕਾਰਜਕਰਤਾ ਸੰਮੇਲਨ ਕਰਨਗੇ ਅਤੇ ਬੇਲਾਗਾਵੀ ਵਿਚ ਸਵਾਨਿਧੀ ਯੋਜਨਾ ਦੇ ਲਾਭਪਾਤਰੀਆਂ ਅਤੇ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇ । ਭਾਜਪਾ ਪ੍ਰਧਾਨ ਸੋਮਵਾਰ ਨੂੰ ਰਾਤ 9 ਵਜੇ ਕਾਕਤੀ, ਬੇਲਾਗਾਵੀ ਵਿਚ ਚਿਕੋਡੀ, ਬਾਗਲਕੋਟ ਅਤੇ ਵਿਜੇਪੁਰਾ ਸੰਸਦੀ ਹਲਕਿਆਂ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਕਰਨਗੇ।