ਅਨੰਤ-ਰਾਧਿਕਾ ਦੇ ਵਿਆਹ ਦੇ ਜਸ਼ਨਾਂ ਮੌਕੇ ਨੀਤਾ ਅੰਬਾਨੀ ਦੀ ਦੇਖੋ ਸ਼ਾਨਦਾਰ ਲੁਕ
ਜਾਮਨਗਰ (ਗੁਜਰਾਤ) , 3 ਮਾਰਚ (ਏਐਨਆਈ)- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਚਰਚਾ ਦਾ ਵਿਸ਼ਾ ਬਣ ਗਏ ਹਨ। ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਇਕ ਹੈਂਡਲੂਮ ਕਾਂਚੀਪੁਰਮ ਸਾੜੀ ਪਹਿਨੀ ਹੈ, ਜੋ ਉਸ ਦੇ ਪਿਆਰੇ ਬੇਟੇ ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਦੀ ਭਾਵਨਾ ਨੂੰ ਦਰਸਾਉਂਦੀ ਹੈ। ਸਾੜ੍ਹੀ ਦੱਖਣੀ ਭਾਰਤ ਦੇ ਬੁਣਕਰਾਂ ਦੁਆਰਾ ਹੱਥ ਨਾਲ ਤਿਆਰ ਕੀਤੀ ਇਕ ਮਾਸਟਰਪੀਸ ਹੈ ।