JALANDHAR WEATHER

ਖਨੌਰੀ ਵਿਖੇ ਨਹਿਰ 'ਚੋਂ ਨਾਰੀਅਲ ਕੱਢਦੇ ਸਮੇਂ ਪੈਰ ਤਿਲਕਣ ਨਾਲ ਲੜਕਾ ਭਾਖੜਾ ਨਹਿਰ ਵਿਚ ਰੁੜ੍ਹਿਆ

ਖਨੌਰੀ, 26 ਮਾਰਚ (ਬਲਵਿੰਦਰ ਸਿੰਘ ਥਿੰਦ, ਸਤਨਾਮ ਛਾਬੜਾ) - ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਦੇ ਰਹਿਣ ਵਾਲੇ ਇਕ 9 ਸਾਲਾ ਲੜਕੇ ਪ੍ਰਿੰਸ ਦੇ ਭਾਖੜਾ ਨਹਿਰ ਵਿਚੋਂ ਨਾਰੀਅਲ ਕੱਢਦੇ ਸਮੇਂ ਪੈਰ ਤਿਲਕ ਜਾਣ ਨਾਲ ਭਾਖੜਾ ਨਹਿਰ ਵਿਚ ਹੀ ਰੁੜ੍ਹ ਜਾਣ ਦਾ ਸਮਾਚਾਰ ਹੈ। ਡੀ. ਐਸ. ਪੀ. ਮੂਨਕ ਪਰਮਿੰਦਰ ਸਿੰਘ ਅਤੇ ਥਾਣਾ ਖਨੋਰੀ ਦੇ ਐਸ. ਐਚ. ਓ.ਅੰਮ੍ਰਿਤ ਸਿੰਘ ਨੇ ਦੱਸਿਆ ਕਿ ਖਨੌਰੀ ਸ਼ਹਿਰ ਦੇ ਵਾਰਡ ਨੰਬਰ 12 ਦੇ ਵਾਸੀ ਗੋਬਿੰਦਾ ਪੁੱਤਰ ਜੈਲਾ ਨੇ ਪੁਲਿਸ ਥਾਣਾ ਖਨੌਰੀ ਵਿਖੇ ਇਤਲਾਹ ਦਿੱਤੀ ਕਿ ਉਸ ਦਾ 9 ਸਾਲ ਦਾ ਲੜਕਾ ਪ੍ਰਿੰਸ ਨਹੀਂ ਮਿਲ ਰਿਹਾ। ਜਿਸ 'ਤੇ ਗੌਰ ਕਰਦਿਆਂ ਭਾਖੜਾ ਨਹਿਰ ਤੇ ਲੱਗੇ ਕੈਮਰਿਆਂ ਦੀ ਛਾਣਬੀਣ ਕਰਨ 'ਤੇ ਪਤਾ ਲੱਗਾ ਕਿ ਪ੍ਰਿੰਸ ਭਾਖੜਾ ਨਹਿਰ 'ਚੋਂ ਨਾਰੀਅਲ ਕੱਢਦੇ ਸਮੇਂ ਉਸ ਦਾ ਪੈਰ ਤਿਲਕਣ ਕਰਕੇ ਉਹ ਭਾਖੜਾ ਨਹਿਰ ਵਿਚ ਰੁੜ੍ਹ ਗਿਆ । ਉਸ ਦੀਆਂ ਚੱਪਲਾਂ ਭਾਖੜਾ ਨਹਿਰ ਤੋਂ ਹੀ ਮਿਲੀਆਂ ਹਨ। ਪੁਲਿਸ ਟੀਮ ਵਲੋਂ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ