JALANDHAR WEATHER

ਮਿਸ਼ਨ ਉਲੰਪਿਕ ਸੈੱਲ ਨੇ ਸ਼੍ਰੀਜਾ ਅਕੁਲਾ ਤੁਲਿਕਾ ਮਾਨ ਲਈ ਵਿਦੇਸ਼ੀ ਸਿਖਲਾਈ ਕੈਂਪਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 26 ਮਾਰਚ (ਏਐਨਆਈ): ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਮਿਸ਼ਨ ਉਲੰਪਿਕ  ਸੈੱਲ ਨੇ ਆਪਣੀ 128ਵੀਂ ਮੀਟਿੰਗ ਦੌਰਾਨ ਪੈਡਲਰ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਸ਼੍ਰੀਜਾ ਅਕੁਲਾ ਦੇ ਤਾਈਪੇ, ਤਾਈਵਾਨ ਵਿਚ ਇਕ ਸਿਖਲਾਈ ਕੈਂਪ ਲਈ ਵਿੱਤੀ ਸਹਾਇਤਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।  ਸ਼੍ਰੀਜਾ ਕੋਚ ਲਿਊ ਜੂਨ-ਲਿਨ ਦੇ ਅਧੀਨ 12 ਦਿਨਾਂ ਦੀ ਮਿਆਦ ਲਈ ਤਾਈਪੇ ਵਿਚ ਸਿਖਲਾਈ ਅਤੇ ਆਪਣੇ ਠਹਿਰਨ ਦੌਰਾਨ ਕਲੱਬ ਵਿਚ ਕਈ ਹੋਰ ਪੈਡਲਰਾਂ ਨਾਲ ਵੀ ਮੁਕਾਬਲਾ ਕਰੇਗੀ। ਸ਼੍ਰੀਜਾ ਤੋਂ ਇਲਾਵਾ, ਐਮਓਸੀ ਨੇ ਜੂਡੋਕਾ ਤੁਲਿਕਾ ਮਾਨ ਦੀ ਅੰਤਾਲਿਆ ਤੁਰਕੀ ਵਿਚ ਇਕ ਗ੍ਰੈਂਡ ਸਲੈਮ ਈਵੈਂਟ ਵਿਚ ਭਾਗ ਲੈਣ ਲਈ ਵਿੱਤੀ ਸਹਾਇਤਾ ਦੀ ਬੇਨਤੀ ਨੂੰ ਵੀ ਮਨਜ਼ੂਰੀ ਦਿੱਤੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ