JALANDHAR WEATHER

ਆਈ.ਪੀ.ਐਸ. ਸਦਾਨੰਦ ਵਸੰਤ ਹੋਣਗੇ ਐਨ.ਆਈ.ਏ. ਦੇ ਡਾਇਰੈਕਟਰ ਜਨਰਲ

ਨਵੀਂ ਦਿੱਲੀ, 27 ਮਾਰਚ- ਆਈ.ਪੀ.ਐਸ. ਅਧਿਕਾਰੀ ਸਦਾਨੰਦ ਵਸੰਤ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ। ਦਿਨਕਰ ਗੁਪਤਾ 31 ਮਾਰਚ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਇਸੇ ਤਰ੍ਹਾਂ ਆਈ.ਪੀ.ਐਸ. ਪੀਯੂਸ਼ ਆਨੰਦ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ਼.) ਦਾ ਡੀ.ਜੀ. ਬਣਾਇਆ ਗਿਆ ਹੈ। ਇਨ੍ਹਾਂ ਨਿਯੁਕਤੀਆਂ ਨਾਲ ਸੰਬੰਧਿਤ ਹੁਕਮ ਕੇਂਦਰ ਸਰਕਾਰ ਵਲੋਂ ਅੱਜ ਜਾਰੀ ਕੀਤਾ ਗਿਆ ਹੈ। ਮਹਾਰਾਸ਼ਟਰ ਕੇਡਰ ਦੇ ਆਈ.ਪੀ.ਐਸ. ਅਧਿਕਾਰੀ ਸਦਾਨੰਦ ਵਸੰਤ ਨੂੰ 2015 ਵਿਚ ਸੀ.ਆਰ.ਪੀ.ਐਫ਼. ਦਾ ਡੀ.ਜੀ. ਨਿਯੁਕਤ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ