ਔਰਤ ਦੀਆਂ ਵਾਲੀਆਂ ਲਾਹੀਆਂ ਤੇ ਗਲਾ ਘੋਟ ਕੇ ਨਹਿਰ ਚ ਸੁਟਿਆ
ਰਾਜਪੁਰਾ , 27 ਮਾਰਚ (ਰਣਜੀਤ ਸਿੰਘ )- ਨੇੜਲੇ ਪਿੰਡ ਘੱਗਰ ਸਰਾਏ ਵਿਖੇ ਪਿੰਡ ਦੇ ਹੀ ਨੌਜਵਾਨ ਨੇ ਪਿੰਡ ਵਾਸੀ ਅੋੌਰਤ ਨੂੰ ਆਪਣੇ ਘਰੇ ਬੁਲਾ ਕੇ ਉਸ ਦੇ ਕੰਨਾਂ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ਉਸ ਨੂੰ ਨੇੜੇ ਹੀ ਐਸ.ਵਾਈ.ਐਲ. ਨਹਿਰ ਵਿਚ ਸੁੱਟ ਦਿਤਾ । ਮੌਕੇ 'ਤੇ ਖੜ੍ਹੇ ਲੋਕਾਂ ਨੇ ਔਰਤ ਨੂੰ ਸਹੀ ਸਲਾਮਤ ਨਹਿਰ 'ਚੋਂ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ , ਜਿਥੇ ਉਹ ਔਰਤ ਇਲਾਜ ਅਧੀਨ ਹੈ ।