ਚੋਰਾਂ ਨੇ ਮੋਟਰਾਂ ਵਾਲੀ ਦੁਕਾਨ 'ਚੋਂ ਡੇਢ ਲੱਖ ਦਾ ਸਾਮਾਨ ਕੀਤਾ ਚੋਰੀ
ਗੁਰੂ ਹਰਸਹਾਏ, 28 ਮਾਰਚ (ਕਪਿਲ ਕੰਧਾਰੀ)-ਬੀਤੀ ਰਾਤ 2 ਵਜੇ ਦੇ ਕਰੀਬ ਚੋਰਾਂ ਵਲੋਂ ਦੌਲਤ ਰਾਮ ਸੁਦੇਸ਼ ਕੁਮਾਰ ਦੀ ਮੋਟਰਾਂ ਵਾਲੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਨੂੰ ਪਾੜ੍ਹ ਲਾ ਕੇ ਅੰਦਰ ਪਿਆ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮੁਲਾਜ਼ਮ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ ਅੰਦਰ ਪਿਆ ਕਰੀਬ ਇਕ ਲੱਖ 50 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਤੇ ਚੋਰੀ ਦੀ ਘਟਨਾ ਸੀ. ਸੀ. ਟੀ. ਵੀ .ਕੈਮਰੇ ਵਿਚ ਵੀ ਕੈਦ ਹੋ ਗਈ ਹੈ।