JALANDHAR WEATHER

ਮਹਾਗੱਠਜੋੜ 'ਚ 5 ਪਾਰਟੀਆਂ ਹਨ ਅਤੇ ਸਾਰੀਆਂ ਸੀਟਾਂ ਦੀ ਵੰਡ ਹੋ ਚੁੱਕੀ ਹੈ - ਤੇਜਸਵੀ ਯਾਦਵ

ਪਟਨਾ, 29 ਮਾਰਚ - ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ, ''ਅਸੀਂ ਕਈ ਵਾਰ ਇਹ ਦੁਹਰਾਇਆ ਹੈ ਕਿ ਬਿਹਾਰ 'ਚ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ। ਮਹਾਗੱਠਜੋੜ 'ਚ 5 ਪਾਰਟੀਆਂ ਹਨ ਅਤੇ ਸਾਰੀਆਂ ਸੀਟਾਂ ਦੀ ਵੰਡ ਹੋ ਚੁੱਕੀ ਹੈ। ਐਨ.ਡੀ.ਏ. ਵਿਚ ਕਈ ਲੋਕਾਂ ਨੂੰ ਸੀਟਾਂ ਵੀ ਨਹੀਂ ਮਿਲੀਆਂ।ਸਾਡਾ ਮਜ਼ਬੂਤ ਗੱਠਜੋੜ ਹੈ ਅਤੇ ਅਸੀਂ ਤਾਕਤ ਨਾਲ ਚੋਣ ਲੜਾਂਗੇ। ਸਾਡੀ ਪਾਰਟੀ ਦਾ ਗੱਠਜੋੜਕਿਸੇ ਵਿਅਕਤੀ ਨਾਲ ਨਹੀਂ ਹੈ, ਇਹ ਪਾਰਟੀ ਨਾਲ ਹੈ। ਸਾਡਾ ਕਾਂਗਰਸ ਨਾਲ ਲੰਬੇ ਸਮੇਂ ਤੋਂ ਗੱਠਜੋੜ ਹੈ। ਸੀਟਾਂ 'ਤੇ ਜਨਵਰੀ ਤੋਂ ਗੱਲਬਾਤ ਚੱਲ ਰਹੀ ਹੈ। ”

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ