JALANDHAR WEATHER

ਗੁਲਾਬ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਲੜਨਗੇ ਚੋਣ

ਸ੍ਰੀਨਗਰ, 2 ਅਪ੍ਰੈਲ- ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਹਲਕੇ ਤੋਂ ਲੋਕ ਸਭਾ ਚੋਣ ਲੜਨਗੇ। ਇਹ ਜਾਣਕਾਰੀ ਉਨ੍ਹਾਂ ਦੀ ਪਾਰਟੀ ਡੀ.ਪੀ.ਏ.ਪੀ. ਨੇ ਦਿੱਤੀ ਹੈ। ਆਜ਼ਾਦ ਨੇ 2022 ਵਿਚ ਕਾਂਗਰਸ ਛੱਡ ਦਿੱਤੀ ਸੀ ਅਤੇ ਆਪਣੀ ਸਿਆਸੀ ਜਥੇਬੰਦੀ-ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੀ ਸਥਾਪਨਾ ਕੀਤੀ ਸੀ। ਡੀ.ਪੀ.ਏ.ਪੀ. ਦੇ ਨੇਤਾ ਤਾਜ ਮੋਹੀਉਦੀਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਅਤੇ ਅਸੀਂ ਫੈਸਲਾ ਕੀਤਾ ਹੈ ਕਿ (ਪਾਰਟੀ ਪ੍ਰਧਾਨ) ਗੁਲਾਮ ਨਬੀ ਆਜ਼ਾਦ ਅਨੰਤਨਾਗ-ਰਾਜੌਰੀ ਸੀਟ ਤੋਂ ਚੋਣ ਲੜਨਗੇ। 2014 ਵਿਚ ਊਧਮਪੁਰ ਹਲਕੇ ਤੋਂ ਭਾਜਪਾ ਆਗੂ ਜਤਿੰਦਰ ਸਿੰਘ ਤੋਂ ਹਾਰਨ ਤੋਂ ਬਾਅਦ ਆਜ਼ਾਦ ਲਈ ਇਹ ਪਹਿਲੀ ਲੋਕ ਸਭਾ ਚੋਣ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ