ਮੋਬਾਈਲ ਖੋਹ ਕੇ ਭੱਜਦੇ ਲੁਟੇਰਿਆਂ 'ਚੋਂ ਨਿਹੰਗ ਸਿੰਘਾਂ ਨੇ ਇਕ ਕੀਤਾ ਕਾਬੂ
ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਅੱਜ ਦੇਰ ਸ਼ਾਮ ਬਰਿੰਦਪੁਰ ਨੇੜੇ 2 ਮੋਟਰਸਾਈਕਲ ਸਵਾਰ ਲੁਟੇਰੇ ਇਕ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਲੜਕੀ ਵਲੋਂ ਰੌਲਾ ਪਾਉਣ 'ਤੇ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਨਿਹੰਗ ਸਿੰਘਾਂ ਬਾਜ ਸਿੰਘ ਤੇ ਜੋਬਨ ਸਿੰਘ ਨੇ 2 ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਪੀ.ਸੀ.ਆਰ. ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਲੜਕੀ ਦਾ ਮੋਬਾਈਲ ਫ਼ੋਨ ਖੋਹ ਕੇ ਭੱਜੇ ਸਨ ਜਿਨ੍ਹਾਂ ਦਾ ਪਿੱਛਾ ਕਰਕੇ ਨਿਹੰਗ ਸਿੰਘਾਂ ਨੇ ਮੋਬਾਈਲ ਫ਼ੋਨ ਵਾਪਸ ਕਰਵਾ ਦਿੱਤਾ। ਇਸ ਦੌਰਾਨ ਇਕ ਨੌਜਵਾਨ ਰਸਤੇ ਵਿਚੋਂ ਉਤਰ ਕੇ ਫ਼ਰਾਰ ਹੋ ਗਿਆ, ਜਦਕਿ ਮੋਟਰਸਾਈਕਲ ਚਾਲਕ ਦੀ ਸਪੀਡ ਤੇਜ਼ ਹੋਣ ਕਾਰਨ ਉਹ ਮੰਦਿਰ ਨੇੜੇ ਸਲਿਪ ਹੋਣ ਕਾਰਨ ਡਿੱਗ ਗਿਆ, ਫੜ੍ਹਿਆ ਗਿਆ।