ਮਮਦੋਟ ਪੁਲਿਸ ਨੇ ਛਾਪੇਮਾਰੀ ਕਰਕੇ ਅੱਧਾ ਕਿੱਲੋ ਹੈਰੋਇਨ, ਇਕ ਪਿਸਟਲ ਅਤੇ ਦੋ ਖਾਲੀ ਮੈਗਜ਼ੀਨ ਕੀਤੇ ਬਰਾਮਦ
ਮਮਦੋਟ, 2 ਅਪ੍ਰੈਲ (ਸੁਖਦੇਵ ਸਿੰਘ ਸੰਗਮ) -ਮਮਦੋਟ ਪੁਲਿਸ ਵਲੋ ਸੂਚਨਾ ਉਪਰੰਤ ਛਾਪੇਮਾਰੀ ਕਰਦਿਆਂ ਮਮਦੋਟ ਨੇੜਲੇ ਪਿੰਡ ਲਖਮੀਰ ਕੇ ਉਤਾੜ ਉਰਫ਼ ਭੱਟੀਆਂ ਦੇ ਇਕ ਘਰ ਵਿਚੋਂ ਅੱਧਾ ਕਿੱਲੋ ਹੈਰੋਇਨ, ਇਕ ਪਿਸਟਲ ਅਤੇ ਦੋ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਹਨ । ਪੁਲਿਸ ਵਲੋ ਦੋ ਔਰਤਾਂ ਸਣੇ 6 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ।