JALANDHAR WEATHER

ਅੱਜ ਨਹੀਂ ਦਿਸਿਆ ਚੰਨ, ਭਾਰਤ 'ਚ 11 ਅਪ੍ਰੈਲ ਨੂੰ ਮਨਾਈ ਜਾਵੇਗੀ ਈਦ

ਲਖਨਊ (ਉੱਤਰ ਪ੍ਰਦੇਸ਼), 9 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਲਖਨਊ 'ਚ ਮੰਗਲਵਾਰ ਯਾਨੀ 9 ਅਪ੍ਰੈਲ ਨੂੰ ਈਦ ਦਾ ਚੰਦ ਨਜ਼ਰ ਨਹੀਂ ਆਇਆ। ਮਾਰਕਜੀ ਚੰਦ ਕਮੇਟੀ ਈਦਗਾਹ ਲਖਨਊ ਨੇ ਐਲਾਨ ਕੀਤਾ ਕਿ ਅੱਜ ਈਦ ਦਾ ਚੰਦ ਨਹੀਂ ਹੈ। ਜਿਸ ਤੋਂ ਬਾਅਦ ਮੁਸਲਿਮ ਧਾਰਮਿਕ ਗੁਰੂ ਈਦਗਾਹ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਐਲਾਨ ਕੀਤਾ ਕਿ ਈਦ ਹੁਣ 11 ਅਪ੍ਰੈਲ ਨੂੰ ਮਨਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਈਦ ਉਲ ਫਿਤਰ ਦੀ ਨਮਾਜ਼ ਈਦਗਾਹ ਲਖਨਊ ਵਿਖੇ 11 ਅਪ੍ਰੈਲ ਨੂੰ ਸਵੇਰੇ 10 ਵਜੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿਚ ਪਹਿਲਾਂ ਈਦ ਦਾ ਚੰਦ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਦੇਸ਼ ਵਿਚ ਈਦ ਦੀ ਤਰੀਕ ਦਾ ਐਲਾਨ ਕੀਤਾ ਜਾਂਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ