JALANDHAR WEATHER

ਸਿਰਫ਼ ਭਾਜਪਾ ਹੀ ਤਾਮਿਲ ਸੱਭਿਆਚਾਰ ਨੂੰ ਪੂਰੇ ਦੇਸ਼ ਤੱਕ ਪਹੁੰਚਾ ਸਕਦੀ ਹੈ - ਅਮਿਤ ਸ਼ਾਹ

ਮਦੁਰਾਈ, ਤਾਮਿਲਨਾਡੂ, 12 ਅਪ੍ਰੈਲ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੋਡ ਸ਼ੋਅ ਦੌਰਾਨ ਕਿਹਾ ਹੈ ਕਿ ਏ.ਆਈ.ਏ.ਡੀ.ਐਮ.ਕੇ. ਅਤੇ ਡੀ.ਐਮ.ਕੇ. ਦੇ ਸਿਆਸੀ ਭ੍ਰਿਸ਼ਟਾਚਾਰ ਕਾਰਨ, ਤਾਮਿਲਨਾਡੂ ਓਨਾ ਵਿਕਾਸ ਨਹੀਂ ਕਰ ਸਕਿਆ ਜਿੰਨੀਆਂ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਬਣਾਇਆ ਹੈ। ਹੁਣ ਤਾਮਿਲਨਾਡੂ ਦੇ ਲੋਕਾਂ ਲਈ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੜੇ ਹੋ ਕੇ ਬੀਜੇਪੀ ਨੂੰ ਵੋਟ ਦਿਓ। ਸਿਰਫ਼ ਭਾਜਪਾ ਹੀ ਤਾਮਿਲ ਸੱਭਿਆਚਾਰ ਨੂੰ ਪੂਰੇ ਦੇਸ਼ ਤੱਕ ਪਹੁੰਚਾ ਸਕਦੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ