ਊਧਮਪੁਰ ,12 ਅਪ੍ਰੈਲ - ਕਸ਼ਮੀਰੀ ਪ੍ਰਵਾਸੀਆਂ ਨੂੰ ਹੁਣ ਵੋਟਿੰਗ ਲਈ 'ਫਾਰਮ ਐਮ' ਨਹੀਂ ਭਰਨਾ ਪਵੇਗਾ, ਚੋਣ ਕਮਿਸ਼ਨ ਦੇ ਹੁਕਮ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਦਿੱਲੀ ਅਤੇ ਦੇਸ਼ ਦੇ ਹੋਰ ਸਥਾਨਾਂ 'ਤੇ ਰਹਿ ਰਹੇ ਪ੍ਰਵਾਸੀਆਂ ਲਈ 'ਫਾਰਮ ਐਮ' ਭਰਨ ਦੀ ਪ੍ਰਕਿਰਿਆ ਨੂੰ ਵੀ ਸਰਲ ਬਣਾ ਦਿੱਤਾ ਹੈ। ਪਹਿਲਾਂ ਉਨ੍ਹਾਂ ਨੂੰ ਗਜ਼ਟਿਡ ਅਧਿਕਾਰੀਆਂ ਤੋਂ ਤਸਦੀਕ ਦੀ ਲੋੜ ਹੁੰਦੀ ਸੀ ਪਰ ਹੁਣ ਉਹ ਸਵੈ-ਤਸਦੀਕ ਕਰ ਸਕਦੇ ਹਨ।