JALANDHAR WEATHER

ਰਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਪੁਲਿਸ ਅਧਿਕਾਰੀਆਂ ਦਾ ਆਉਣਾ ਜਾਣਾ ਜਾਰੀ

ਪਟਿਆਲਾ, 26 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਕਿਸਾਨੀ ਮੰਗਾਂ ਨੂੰ ਲੈ ਕੇ ਲੰਘੇ ਦਿਨੀਂ ਪੰਜਾਬ ਹਰਿਆਣਾ ਤੇ ਸਥਿਤ ਖਨੋਰੀ ਬਾਰਡਰ ਵਿਖੇ ਆਪਣੀ ਜਾਨ ਗਵਾਉਣ ਵਾਲੇ ਸ਼ੁਭ ਕਰਨ ਸਿੰਘ ਦੀ ਮ੍ਰਿਤਕ ਦੇਹ ਅੱਜ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਪਈ ਹੋਈ ਹੈ। ਇੱਥੇ ਪੁਲਿਸ ਅਧਿਕਾਰੀਆਂ ਦਾ ਲਗਾਤਾਰ ਆਉਣਾ ਜਾਣਾ ਸਵੇਰ ਤੋਂ ਬਣਿਆ ਹੋਇਆ ਹੈ। ਭਾਵੇਂ ਹਰ ਅਧਿਕਾਰੀ ਕੁਝ ਕਹਿਣ ਤੋਂ ਬਚ ਰਿਹਾ ਹੈ ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦੇਖੀਆਂ ਜਾ ਸਕਦੀ ਹੈ। ਅਧਿਕਾਰੀਆਂ ਵਲੋਂ ਆਪਣੇ ਉੱਚ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਮੌਕੇ ਉੱਪਰ ਪਿਛਲੇ ਦੋ ਦਿਨਾਂ ਤੋਂ ਮੋਰਚਰੀ ਦੇ ਦੋਵੇਂ ਗੇਟਾਂ ਦੇ ਉੱਪਰ ਕਿਸਾਨ ਵੀ ਡਟੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ