JALANDHAR WEATHER

ਖਾਲਸਾ ਸਾਜਨਾ ਦਿਵਸ 'ਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ 90 ਪ੍ਰਾਣੀ ਸਿੰਘ ਸਜੇ

ਤਪਾ ਮੰਡੀ, 14 ਅਪ੍ਰੈਲ (ਵਿਜੇ ਸ਼ਰਮਾ)-ਖਾਲਸਾ ਸਾਜਨਾ ਦਿਵਸ ਦੇ ਦਿਹਾੜੇ ਮੌਕੇ ਨੇੜਲੇ ਪਿੰਡ ਢਿੱਲਵਾਂ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸਮਾਗਮ ਦੇ ਆਖਰੀ ਦਿਨ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਲੋੜਵੰਦ ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਗੁਰੂ ਘਰ ਵਲੋਂ ਦਿੱਤੇ ਗਏ। ਇਸ ਵਿਚ ਹਕੂਮਤ ਸਿੰਘ ਵਾਲਾ ਤੋਂ ਪਹੁੰਚੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਗਈ ਜਿਨ੍ਹਾਂ ਨੇ 90 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਜੋ ਕਿ ਗੁਰੂ ਵਾਲੇ ਬਣ ਕੇ ਸਿੰਘ ਸਜੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ