JALANDHAR WEATHER

ਸਾਨੂੰ ਡਾ. ਭੀਮ ਰਾਓ ਅੰਬੇਡਕਰ ਦੇ ਦੱਸੇ ਰਾਹ 'ਤੇ ਚੱਲਣਾ ਚਾਹੀਦਾ ਹੈ - ਹਰਸਿਮਰਤ ਕੌਰ ਬਾਦਲ

ਬਠਿੰਡਾ, 14 ਅਪ੍ਰੈਲ-ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਉਤੇ ਫੁੱਲ ਮਾਲਾ ਅਰਪਿਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੇ ਰਾਹ ਉਤੇ ਚੱਲਣਾ ਚਾਹੀਦਾ ਹੈ। ਸਿਕੰਦਰ ਸਿੰਘ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿਚ ਜਾਣ ਉਤੇ ਕੀਤੇ ਗਏ ਸਵਾਲ ਵਿਚ ਉਨ੍ਹਾਂ ਕਿਹਾ ਕਿ ਜਦੋਂ ਕੋਈ ਮਾਂ ਬਾਪ ਲੰਮਾ ਸਮਾਂ ਆਪਣੀ ਔਲਾਦ ਨੂੰ ਪਾਲਦਾ ਹੈ। ਉਸ ਤੋਂ ਬਾਅਦ ਉਹ ਕਹਿਣੇ ਵਿਚ ਨਹੀਂ ਰਹਿੰਦੀ, ਫਿਰ ਦੁੱਖ ਤਾਂ ਜ਼ਰੂਰ ਹੁੰਦਾ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਜਾਤ-ਪਾਤ ਉਤੇ ਦਿੱਤੇ ਬਿਆਨ ਉਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੀ.ਐਮ. ਦੂਸਰਿਆਂ ਉਤੇ ਤਾਂ ਤੰਜ ਕੱਸਦੇ ਰਹਿੰਦੇ ਹਨ ਪਰ ਹੁਣ ਕਿਉਂ ਚੁੱਪ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇਕ ਧਰਮ ਜਾਤ-ਪਾਤ ਦਾ ਸਤਿਕਾਰ ਕਰਨਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ