ਮੁਜ਼ੱਫਰਨਗਰ ਦੇ ਜਨਸਠ ਥਾਣਾ ਖੇਤਰ 'ਚ ਦੋ ਮੰਜ਼ਿਲਾ ਮਕਾਨ ਡਿਗਿਆ

ਮੁਜ਼ੱਫਰਨਗਰ (ਉੱਤਰ ਪ੍ਰਦੇਸ਼), 14 ਅਪ੍ਰੈਲ - ਜਨਸਠ ਥਾਣਾ ਖੇਤਰ 'ਚ ਇਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ, ਬਚਾਅ ਕਾਰਜ ਜਾਰੀ ਹੈ। ਐਸ.ਐਸ.ਪੀ. ਅਭਿਸ਼ੇਕ ਸਿੰਘ ਨੇ ਕਿਹਾ, "ਸਾਨੂੰ ਸ਼ਾਮ ਸਾਢੇ ਪੰਜ ਵਜੇ ਘਟਨਾ ਦੀ ਸੂਚਨਾ ਮਿਲੀ। ਇਹ ਦੋ ਮੰਜ਼ਿਲਾ ਇਮਾਰਤ ਸੀ,ਜੋ ਡਿਗ ਗਈ ਹੈ । ਇਸ ਮੌਕੇ 'ਤੇ ਅਸੀਂ 15 ਲੋਕਾਂ ਨੂੰ ਬਚਾਇਆ ਹੈ।